ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਆਪਣਾ ਵਾਅਦਾ

ਸਤਪਾਲ ਸ਼ਰਮਾਂ

ਚੰਡੀਗੜ੍ਹ, 8 ਨਵੰਬਰ 2025:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਵਿਸ਼ਾਲ ਸਮਾਰੋਹ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਵਿਚ ਭਰਤੀ ਹੋਏ 2100 ਤੋਂ ਵੱਧ ਨੌਜਵਾਨ ਪੁੱਤਰਾਂ ਤੇ ਧੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਰੋਜ਼ਗਾਰ ਦੇ ਰਾਹੀਂ ਸੂਬੇ ਦੇ ਨੌਜਵਾਨਾਂ ਵਿੱਚ ਨਵਾਂ ਵਿਸ਼ਵਾਸ ਜਗਾਉਣਾ ਹੈ।

ਮੁੱਖ ਮੰਤਰੀ ਮਾਨ ਨੇ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਯੋਗਤਾ-ਆਧਾਰਤ ਦੱਸਦਿਆਂ ਕਿਹਾ ਕਿ ਹੁਣ ਨੌਕਰੀਆਂ ਸਿਫਾਰਸ਼ ਜਾਂ ਰਿਸ਼ਵਤ ਨਾਲ ਨਹੀਂ ਮਿਲਦੀਆਂ, ਸਗੋਂ ਕੇਵਲ ਮੇਰਿਟ ਨਾਲ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੇ ਦੌਰਾਨ ਜੋ ਵਚਨ ਦਿੱਤੇ ਸਨ, ਉਹ ਹੁਣ ਜਮੀਨੀ ਪੱਧਰ ’ਤੇ ਸਿਰੇ ਚੜ੍ਹ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਕਈ ਨੌਜਵਾਨ ਸਾਲਾਂ ਤੋਂ ਪ੍ਰੀਖਿਆਵਾਂ ਲਈ ਮਿਹਨਤ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਦੀ ਲਗਨ ਨੂੰ ਕਾਮਯਾਬੀ ਮਿਲੀ ਹੈ।

ਕਈ ਉਮੀਦਵਾਰਾਂ ਨੇ ਕਾਰਜਕ੍ਰਮ ਦੌਰਾਨ ਪ੍ਰਗਟਾਇਆ ਕਿ ਜਿੱਥੇ ਪਹਿਲਾਂ ਰਕਮ ਅਤੇ ਸਿਫਾਰਸ਼ ਦੀ ਲੋੜ ਹੁੰਦੀ ਸੀ, ਉੱਥੇ ਹੁਣ ਕਾਬਲ੍ਹ ਉਮੀਦਵਾਰਾਂ ਨੂੰ ਇਮਾਨਦਾਰੀ ਨਾਲ ਮੌਕਾ ਮਿਲ ਰਿਹਾ ਹੈ।ਮੁੱਖ ਮੰਤਰੀ ਨੇ ਉਮਰ ਸੀਮਾ ਤੋਂ ਵੱਧ ਹੋਏ ਕੁਝ ਉਮੀਦਵਾਰਾਂ ਪ੍ਰਤੀ ਸਮਵੇਦਨਾ ਜਤਾਉਂਦਿਆਂ ਕਿਹਾ ਕਿ ਸਰਕਾਰ ਨੇ ਯੋਗਤਾ ਦੇ ਆਧਾਰ ’ਤੇ ਉਨ੍ਹਾਂ ਨੂੰ ਛੂਟ ਦਿੱਤੀ ਹੈ ਤਾਂ ਜੋ ਕੋਈ ਕਾਬਲ੍ਹ ਵਿਅਕਤੀ ਪਿੱਛੇ ਨਾ ਰਹਿ ਜਾਵੇ।

ਉਨ੍ਹਾਂ ਕਿਹਾ ਕਿ ਇਹਨਾਂ ਨਵੇਂ ਕਰਮਚਾਰੀਆਂ ਦੀਆਂ ਜੀਵਨ ਕਹਾਣੀਆਂ ਪ੍ਰੇਰਣਾਦਾਇਕ ਹਨ, ਜੋ ਦਰਸਾਉਂਦੀਆਂ ਹਨ ਕਿ ਮਿਹਨਤ ਤੇ ਸਚਾਈ ਨਾਲ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ।ਮਾਨ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਇਸ ਵੇਲੇ ਪੁਲਿਸ, ਪਟਵਾਰੀ, ਐਸ.ਡੀ.ਓ. ਅਤੇ ਨਿਆਂਇਕ ਅਹੁਦਿਆਂ ਸਮੇਤ ਵੱਖ-ਵੱਖ ਭਰਤੀਆਂ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਅੱਗੇ ਆ ਰਹੇ ਹਨ, ਜੋ ਸੂਬੇ ਵਿੱਚ ਸਿੱਖਿਆਕ ਤੇ ਸਮਾਜਕ ਨਵਜਾਗਰਣ ਦਾ ਸੰਕੇਤ ਹੈ।

ਨਵ-ਨਿਯੁਕਤ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਫਰਜ ਨਿਭਾਉਣ ਅਤੇ ਪੰਜਾਬ ਦੀ ਪ੍ਰਗਤੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਵਾਜ਼ ਦਿੱਤੀ ਕਿ ਉਹ ਤਬਦੀਲੀ ਨੂੰ ਸਮਝਣ ਅਤੇ ਨਵੇਂ ਮੌਕਿਆਂ ਨੂੰ ਕਬੂਲਦਿਆਂ ਰਾਜ ਨੂੰ ਅੱਗੇ ਵਧਾਉਣ ਵਿੱਚ ਭੂਮਿਕਾ ਨਿਭਾਉਣ

Leave a Reply

Your email address will not be published. Required fields are marked *