ਪੁਰਾਣੀ ਪੈਨਸ਼ਨ ਮੁਲਾਜ਼ਮਾਂ ਦਾ ਸੰਵਿਧਾਨਕ ਹੱਕ ਹੈ- ਧਰਮਿੰਦਰ ਸਿੰਘ 

ਸੁਖਜਿੰਦਰ ਸਹੋਤਾ,

ਫਰੀਦਕੋਟ 27 ਅਕਤੂਬਰ 2025:

ਮਾਸਟਰ ਕੇਡਰ ਯੂਨੀਅਨ ਪੰਜਾਬ, ਜਿਲਾ ਇਕਾਈ ਫਰੀਦਕੋਟ ਨੇ ਤਰਨ ਤਾਰਨ ਵਿਖੇ ਮਿੱਤੀ 26/10/2025 ਨੂੰ ਹੋਈ ਪੁਰਾਨੀ ਪੈਨਸ਼ਨ / Old Pension Scheme (OPS) ਅਤੇ ਹੋਰ ਵਿੱਤੀ ਮੰਗਾਂ (Financial Demands) ਸਬੰਧੀ ਸੂਬਾ ਪੱਧਰੀ ਰੈਲੀ ਵਿੱਚ ਜ਼ਿਲਾ ਪ੍ਰਧਾਨ ਧਰਮਿੰਦਰ ਸਿੰਘ ਅਤੇ ਜਿਲਾ ਜਨਰਲ ਸਕੱਤਰ ਨਰਿੰਦਰ ਕੁਮਾਰ ਦੀ ਯੋਗ ਅਗਵਾਈ ਵਿੱਚ ਸ਼ਿਰਕਤ ਕੀਤੀ।

ਧਰਮਿੰਦਰ ਸਿੰਘ ਜਿਲਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਫਰੀਦਕੋਟ ਨੇ ਕਿਹਾ ਕਿ ਪੁਰਾਣੀ ਪੈਨਸ਼ਨ (OPS) ਮੁਲਾਜ਼ਮਾਂ ਦਾ ਸੰਵਿਧਾਨਕ ਹੱਕ ਹੈ ਅਤੇ ਸਰਕਾਰ ਇਸਨੂੰ ਨਾ ਖੋਵੇ। ਇਸਦੇ ਨਾਲ ਹੀ ਸ਼੍ਰੀ ਨਰਿੰਦਰ ਕੁਮਾਰ ਜਿਲਾ ਜਨਰਲ ਸਕੱਤਰ, ਮਾਸਟਰ ਕੇਡਰ ਯੂਨੀਅਨ, ਫਰੀਦਕੋਟ ਨੇ ਕਿਹਾ ਕਿ ਡੀ.ਏ (D.A) ਦੀ ਬਕਾਇਆ ਕਿਸ਼ਤਾਂ , ਪੇਂਡੂ ਭੱਤਾ ਅਤੇ ਏ.ਸੀ.ਪੀ ਸਰਕਾਰ ਜਲਦੀ ਤੋਂ ਜਲਦੀ ਕਰੇ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ ਸ਼੍ਰੀ ਜੀਤੇਂਦਰ ਕੁਮਾਰ, ਮੀਤ ਪ੍ਰਧਾਨ,ਪੰਜਾਬ, ਮਾਸਟਰ ਕੇਡਰ ਯੂਨੀਅਨ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ ਨੇ ਕਿਹਾ ਕਿ ਸਾਰੀਆਂ ਭਰਾਤਰੀ ਜਥੇਬੰਦੀਆਂ ਅਤੇ ਸਮੁੱਚੀ ਅਧਿਆਪਕ ਜਥੇਬੰਦੀਆਂ ਦਾ ਇਕੱਠੇ ਹੋਣਾ ਸਮੇਂ ਦੀ ਮੰਗ ਹੈ। ਅਤੇ ਜੇਕਰ ਅਸੀਂ ਕੁਝ ਪ੍ਰਾਪਤੀ ਕਰਨੀ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ।

ਜੀਤੇਂਦਰ ਕੁਮਾਰ, ਮੀਤ ਪ੍ਰਧਾਨ ਪੰਜਾਬ, ਮਾਸਟਰ ਕੇਡਰ ਯੂਨੀਅਨ ਅਤੇ ਜਿਲਾ ਪ੍ਰੈਸ ਸਕੱਤਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ, ਪੰਜਾਬ ਦੇ ਵੱਲੋਂ ਜਿਮਨੀ ਚੋਣ ਤਰਨ ਤਾਰਨ ਵਿਖੇ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇਕ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ (OPS), ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਜਿਸ ਵਿੱਚ 16% ਡੀ. ਏ ਦਾ ਪਿਛਲੇ ਚਾਰ ਸਾਲਾਂ ਦਾ ਬਕਾਇਆ, ਪੇਡੂ ਭੱਤਾ , ਏ.ਸੀ.ਪੀ ਲਾਗੂ ਕਰਨ ਸਬੰਧੀ ਸਰਕਾਰ ਦੀ ਪੋਲ ਖੋਲ ਨੀਤੀ ਤਹਿਤ ਸੇਵਾ ਦੇਵੀ ਕਾਲਜ, ਤਰਨਤਾਰਨ ਵਿਖੇ ਇਕੱਠੇ ਹੋ ਕੇ ਸਰਕਾਰ ਦੀਆਂ ਨਲਾਇਕੀਆਂ ਦਾ ਭਾਂਡਾ ਭੰਨਿਆ ਗਿਆ। ਜਿਸ ਵਿੱਚ ਜ਼ਿਲ੍ਹਾ ਤਰਨ ਤਾਰਨ, ਮੋਗਾ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ, ਰੋਪੜ, ਪਠਾਨਕੋਟ, ਫਾਇਜਲਕਾ, ਲੁਧਿਆਣਾ, ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਏ।

ਇਕੱਠ ਤੋਂ ਬਾਅਦ ਸਾਰੇ ਅਧਿਆਪਕ ਅਤੇ ਅਧਿਆਪਕਾਂਵਾਂ ਨੇ ਪੈਦਲ ਮਾਰਚ ਕਰਕੇ ਆਪ ਉਮੀਦਵਾਰ ਦੀ ਕੋਠੀ ਸਾਹਮਣੇ ਧਰਨਾ ਲਗਾਇਆ ਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰਸ਼ਾਸਨ ਵੱਲੋਂ ਮੀਟਿੰਗ ਲਈ ਕੱਲ ਤੱਕ ਦਾ ਸਮਾਂ ਦੇਣ ਦੀ ਗੱਲ ਮੰਨੀ ਗਈ। ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਨਾਲ ਹੀ ਮਾਸਟਰ ਕੇਡਰ ਯੂਨੀਅਨ ਅਤੇ ਐਲੀਮੈਂਟਰੀ ਟੀਚਰ ਯੂਨੀਅਨ ਨੇ ਸਮੁੱਚੇ ਰੂਪ ਵਿੱਚ ਇਹ ਐਲਾਨ ਕੀਤਾ ਕਿ ਜੇਕਰ ਮੀਟਿੰਗ ਦਾ ਸਮਾਂ ਇਲੈਕਸ਼ਨ ਤੋਂ ਪਹਿਲਾਂ ਨਹੀਂ ਮਿਲਦਾ ਤਾਂ ਮਿੱਤੀ 02/11/ 2025 ਨੂੰ ਮੁੜ ਦੋਵੇਂ ਯੂਨੀਅਨਾਂ ਇਕੱਠੇ ਰੂਪ ਦੇ ਵਿੱਚ ਆਪ ਉਮੀਦਵਾਰ ਦੇ ਘਰ ਦੇ ਬਾਅਦ ਘਿਰਾਓ ਕਰਨਗੀਆਂ ਤੇ ਇਹਨਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦੇਣਗੀਆਂ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਤਰਨ ਤਾਰਨ ਦੀ ਇਸ ਵਿਸ਼ਾਲ ਰੋਸ਼ ਰੈਲੀ ਵਿੱਚ ਸਟੇਜ ਦੀ ਕਾਰਵਾਈ ਬਲਜੀਤ ਸਿੰਘ ਸੱਬਰਵਾਲ ਅਤੇ ਗੁਰਮੀਤ ਸਿੰਘ ਭੁੱਲਰ ਵੱਲੋਂ ਸਾਂਝੇ ਸੰਭਾਲੀ ਗਈ। ਇਸ ਮੌਕੇ ਜਿਲ੍ਹਾ ਗੁਰਦਾਸਪੁਰ ਤੋਂ ਇੰਦਰਪਾਲ ਸਿੰਘ ਪ੍ਰਧਾਨ, ਜਿਲ੍ਹਾ ਮੋਗਾ ਤੋਂ ਸ਼ਮਸ਼ੇਰ ਸਿੰਘ ਫਰੀਦਕੋਟ ਤੋਂ ਧਰਮਿੰਦਰ ਸਿੰਘ ਅਤੇ ਨਰਿੰਦਰ ਕੁਮਾਰ ਫਾਜ਼ਿਲਕਾ ਤੋਂ ਬਲਵਿੰਦਰ ਸਿੰਘ ਅਤੇ ਦਲਜੀਤ ਸਿੰਘ ਸਭਰਵਾਲ ਰੋਪੜ ਤੋਂ ਪ੍ਰਿਤਪਾਲ ਸਿੰਘ ਰਾਣਾ, ਮਿਨਿਸਟਰੀਅਲ ਯੂਨੀਅਨ ਸਟਾਫ ਤਰਨ ਤਾਰਨ ਤੋਂ ਨਿਸ਼ਾਨ ਸਿੰਘ ਵਰਾਣਾ, ਆਦਰਸ਼ ਸਕੂਲ ਯੂਨੀਅਨ ਪੰਜਾਬ ਵੱਲੋਂ ਜਸਵੀਰ ਸਿੰਘ ਗਲੋਟੀ, ਵਾਸ਼ਿੰਗਟਨ ਸਿੰਘ ਸਮੀਰੋਵਾਲ ਫਾਉਂਡਰ ਮੈਂਬਰ ਹਾਜ਼ਰ ਸਨ।

ਇਹ ਸੂਬਾ ਪਧਰੀ ਮਹਾ ਰੋਸ਼ ਰੈਲੀ (ਤਰਨ ਤਾਰਨ) ਵਿੱਚ ਧਰਮਿੰਦਰ ਸਿੰਘ ਜਿਲਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਨਰਿੰਦਰ ਕੁਮਾਰ ਜਿਲਾ ਜਨਰਲ ਸਕੱਤਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਜੀਤੇਂਦਰ ਕੁਮਾਰ ਮੀਤ ਪ੍ਰਧਾਨ ਪੰਜਾਬ ਮਾਸਟਰ ਕੇਡਰ ਯੂਨੀਅਨ ਅਤੇ ਜਿਲਾ ਪ੍ਰੈਸ ਸਕੱਤਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਗੁਰਨਾਮ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ, ਅਮੋਲਕ ਸਿੰਘ ਬਲਾਕ ਪ੍ਰਧਾਨ ਜੈਤੋ, ਬੇਅੰਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ, ਗੋਰਵ ਸ਼ਰਮਾ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਜਗਮੀਤ ਸਿੰਘ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਮਨਵੀਰ ਸਿੰਘ ਮੇਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਗੁਰਮਣ ਸਿੰਘ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਦੀਪਾਨਕਰ ਕਪੂਰ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਜਗਮੀਤ ਸਿੰਘ ਜਿਲਾ ਕਮੇਟੀ ਮੈਂਬਰ ਫਰੀਦਕੋਟ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਨਵਜੋਤ ਸਿੰਘ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਸੁਖਵਿੰਦਰ ਸਿੰਘ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਵਿਕਰਮ ਸਿੰਘ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਅਮਨਦੀਪ ਸਿੰਘ ਬਰਾੜ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਪਰਮਿੰਦਰ ਸਿੰਘ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਰਵਿੰਦਰ ਸਿੰਘ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਅਮਨਪ੍ਰੀਤ ਸਿੰਘ ਮੈਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਪੁਨੀਤ ਕੁਮਾਰ ਮੇਂਬਰ ਮਾਸਟਰ ਕੇਡਰ ਯੂਨੀਅਨ ਫਰੀਦਕੋਟ, ਸਾਹਿਲ ਸਾਹਨੀ ਮੈਂਬਰ ਮਾਸਟਰ ਗਡ ਯੂਨੀਅਨ ਫਰੀਦਕੋਟ ਅਤੇ ਬਹੁ ਗਿਣਤੀ ਵਿੱਚ ਫਰੀਦਕੋਟ ਇਕਾਈ ਮਾਸਟਰ ਕੇਡਰ ਯੂਨੀਅਨ ਨੇ ਇਸ ਰੋਸ਼ ਰੈਲੀ ਵਿੱਚ ਹਿੱਸਾ ਲਿਆ।

 

Leave a Reply

Your email address will not be published. Required fields are marked *