ਨਵਜੋਤ ਕੌਰ ਸਿੱਧੂ ਦੇ ਬਿਆਨ ਨਾਲ ਪੰਜਾਬ ਦਾ ਫਾਇਦਾ ਨਹੀਂ ਹੋਣਾ- ਪ੍ਰਗਟ ਸਿੰਘ

ਗੌਰਵ ਬਾਸੀ

ਜਲੰਧਰ 11 ਦਸੰਬਰ 2025:

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੂਰਵ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿਧੂ ਦੀ ਪਤਨੀ ਨਵਜੋਤ ਕੌਰ ਸਿਧੂ ਵੱਲੋਂ ਦਿੱਤਾ ਗਿਆ 500 ਕਰੋੜ ਰੁਪਏ ਵਾਲਾ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਹੈ, ਪਰ ਉਹ ਇਸ ਨਾਲ ਸਹਿਮਤ ਨਹੀਂ ਹਨ। ਪ੍ਰਗਟ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ।ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿਧੂ ਇੱਕ ਚੰਗੇ ਇਨਸਾਨ ਹਨ, ਪਰ ਅਜੇ ਤੱਕ ਉਨ੍ਹਾਂ ਨਾਲ ਇਸ ਮਸਲੇ ‘ਤੇ ਗੱਲਬਾਤ ਨਹੀਂ ਹੋਈ।

ਪਿਛਲੇ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਫਾਇਨੈਨਸ਼ਲ ਸਹਾਇਤਾ ਦਿੱਤੀ ਸੀ, ਪਰ ਜੋ ਗੱਲ ਪੈਸਿਆਂ ਦੀ ਕੀਤੀ ਜਾ ਰਹੀ ਹੈ ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।ਪ੍ਰਗਟ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਇੰਡਵੀਜੁਅਲ ਬਿਆਨਾਂ ਨਾਲ ਪੰਜਾਬ ਦਾ ਕੋਈ ਫਾਇਦਾ ਨਹੀਂ ਹੁੰਦਾ। “ਕਿਸੇ ਵਿਅਕਤੀ ਦੀ ਕਿਸੇ ਵਿਅਕਤੀ ਨਾਲ ਲੜਾਈ ਨੂੰ ਰਾਜਨੀਤਕ ਰੰਗ ਨਹੀਂ ਦੇਣਾ ਚਾਹੀਦਾ,” ਉਨ੍ਹਾਂ ਨੇ ਕਿਹਾ ਕਿ ਕਿਸੇ ਨਿੱਜੀ ਵਿਅਕਤੀ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦਾ ਅਧਿਕਾਰਕ ਬਿਆਨ ਨਹੀਂ ਮੰਨਿਆ ਜਾ ਸਕਦਾ।

AI ਵੀਡੀਓ ਮੁੱਦੇ ‘ਤੇ ਪ੍ਰਗਟ ਸਿੰਘ ਦੀ ਪ੍ਰਤੀਕ੍ਰਿਆਅਕਾਲੀ ਦਲ ਵੱਲੋਂ ਕਾਂਗਰਸੀ ਨੇਤਾਵਾਂ ਦੀ ਇੱਕ AI ਵੀਡੀਓ ਜਾਰੀ ਕਰਨ ਦੇ ਸਵਾਲ ‘ਤੇ ਪ੍ਰਗਟ ਸਿੰਘ ਨੇ ਕਿਹਾ, “ਅੱਜ ਦੀ ਤਾਰੀਖ ਵਿਚ ਕਿਸੇ ਵੀ ਚੀਜ਼ ਨੂੰ AI ਨਾਲ ਜੈਨਰੇਟ ਕੀਤਾ ਜਾ ਸਕਦਾ ਹੈ।

ਆਰਟੀਫੀਸ਼ਲ ਇੰਟੈਲੀਜੈਂਸ ਇਕ ਡੇਂਜਰਸ ਟੂਲ ਹੈ — ਇਸ ਨਾਲ ਕਿਹੜੀਆਂ ਚੀਜ਼ਾਂ ਅਸਲੀ ਹਨ ਤੇ ਕਿਹੜੀਆਂ ਨਹੀਂ, ਇਹ ਹਰ ਕਿਸੇ ਉੱਤੇ ਨਿਰਭਰ ਕਰਦਾ ਹੈ।”ਉਨ੍ਹਾਂ ਨੇ ਕਿਹਾ ਕਿ ਜੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਵੱਲੋਂ AI ਰਾਹੀਂ ਕੋਈ ਆਪਤੀਜਨਕ ਵੀਡੀਓ ਬਣਾਈ ਗਈ ਹੈ, ਤਾਂ ਇਹ ਮਾਮਲਾ ਵਿਚਾਰ ਬਾਅਦ ਹੀ ਤਹਿ ਕੀਤਾ ਜਾਵੇਗਾ।

“ਇਸ ਨਾਲ ਪੰਜਾਬ ਦਾ ਫਾਇਦਾ ਨਹੀਂ”

ਵਿੱਤ ਮੰਤਰੀ ਹਰਪਾਲ ਚੀਮਾ ਦੇ ਬਿਆਨ ‘ਤੇ ਪ੍ਰਤੀਕ੍ਰਿਆ ਦਿੰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਹਰ ਆਦਮੀ ਆਪਣੀ ਸਮਝ ਅਨੁਸਾਰ ਪ੍ਰਤੀਕ੍ਰਿਆ ਦੇਵੇਗਾ, ਪਰ ਅਸਲ ਮੁੱਦਾ ਇਹ ਹੈ ਕਿ ਕੀ ਇਸ ਨਾਲ ਪੰਜਾਬ ਦਾ ਕੋਈ ਫਾਇਦਾ ਹੋਵੇਗਾ? ਉਨ੍ਹਾਂ ਨੇ ਦੋਹਰਾਇਆ ਕਿ ਇਨ੍ਹਾਂ ਵਿਵਾਦਿਤ ਬਿਆਨਾਂ ਨਾਲ ਨਾਂ ਪਾਰਟੀ ਦਾ, ਨਾਂ ਪੰਜਾਬ ਦਾ ਹਿੱਤ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਨਵਜੋਤ ਕੌਰ ਸਿਧੂ ਦਾ ਬਿਆਨ ਨਿੱਜੀ ਹੈ, ਪਰ ਗਲਤ ਹੈ। “ਮੈਂ ਨਹੀਂ ਜਾਣਦਾ ਉਹ ਭਾਜਪਾ ਵਿੱਚ ਜਾ ਰਹੇ ਹਨ ਜਾਂ ਨਹੀਂ, ਪਰ ਸਾਰੀਆਂ ਪਾਰਟੀਆਂ ਇਸ ਬਿਆਨ ‘ਤੇ ਆਪਣਾ-ਆਪਣਾ ਸੁਆਦ ਲੈ ਰਹੀਆਂ ਹਨ,” ਆਖਰ ਵਿਚ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿਧੂ ਨਾਲ ਜਲਦੀ ਗੱਲ ਕੀਤੀ ਜਾਵੇਗੀ ਕਿਉਂਕਿ “ਜਿਹੜੀ ਗੱਲਬਾਤ ਨਾਲ ਹੱਲ ਹੋ ਸਕਦੀ ਹੈ, ਉਸ ‘ਤੇ ਗੱਲ ਕਰਨੀ ਹੀ ਚਾਹੀਦੀ ਹੈ।”

Leave a Reply

Your email address will not be published. Required fields are marked *