ਨਕਲੀ ਪੁਲੀਸ ਟੀਮ ਵੱਲੋਂ ਸਬਜ਼ੀ ਕਾਰੋਬਾਰੀ ਨਾਲ 2.15 ਲੱਖ ਦੀ ਲੁੱਟਕੋਹੜਵਾਲਾ ਨੇੜੇ ਵਾਪਰੀ ਘਟਨਾ, ਪੁਲੀਸ ਵੱਲੋਂ ਜਾਂਚ ਸ਼ੁਰੂ

ਸੰਵਾਦ ਸਹਿਯੋਗੀ,

ਕੋਟਕਪੂਰਾ, 9 ਦਸੰਬਰ 2025:

ਥਾਣਾ ਸਦਰ ਕੋਟਕਪੂਰਾ ਦੇ ਅਧੀਨ ਆਉਂਦੇ ਪਿੰਡ ਕੋਹਾਰ ਵਾਲਾ ਨੇੜੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਖੁਦ ਨੂੰ ਪੁਲੀਸ ਕਰਮਚਾਰੀ ਦੱਸਣ ਵਾਲੇ ਚਾਰ ਅਣਪਛਾਤੇ ਨੌਜਵਾਨਾਂ ਨੇ ਇੱਕ ਸਬਜ਼ੀ ਕਾਰੋਬਾਰੀ ਤੋਂ 2.15 ਲੱਖ ਰੁਪਏ ਲੁੱਟ ਲਈਤੇ। ਲੁੱਟਖੋਹ ਕਰਨ ਤੋਂ ਬਾਅਦ ਆਰੋਪੀ ਕਾਰ ਸਮੇਤ ਫ਼ਰਾਰ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਕੋਹਾਰ ਵਾਲਾ ਦੇ ਰਹਿਣ ਵਾਲੇ ਸਬਜ਼ੀ ਕਾਰੋਬਾਰੀ ਕੁਲਵੰਤ ਸਿੰਘ ਨੇ ਮੰਗਲਵਾਰ ਨੂੰ ਪਿੰਡ ਹਰੀਣੌ ਸਥਿਤ ਐਚ.ਡੀ.ਐਫ.ਸੀ. ਬੈਂਕ ਤੋਂ 2.15 ਲੱਖ ਰੁਪਏ ਕੱਢਵਾਏ ਸਨ, ਜੋ ਉਸ ਨੇ ਸਬਜ਼ੀ ਕਿਸਾਨਾਂ ਨੂੰ ਭੁਗਤਾਨ ਲਈ ਦੇਣੇ ਸਨ।

ਜਦੋਂ ਉਹ ਆਪਣੀ ਕਾਰ ਰਾਹੀਂ ਵਾੜਾ ਦਰਾਕਾ ਰੋਡ ‘ਤੇ ਖੇਤਾਂ ਵੱਲ ਜਾ ਰਹੇ ਸਨ, ਤਦ ਇੱਕ ਹੋਰ ਕਾਰ ‘ਚ ਸਵਾਰ ਚਾਰ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਜ਼ਬਰਦਸਤੀ ਰੁਕਵਾ ਲਿਆ।ਉਹਨਾਂ ਦੀ ਕਾਰ ਉੱਤੇ “ਪੰਜਾਬ ਪੁਲੀਸ” ਦਾ ਸਟੀਕਰ ਲਗਿਆ ਹੋਇਆ ਸੀ। ਅਣਪਛਾਤੇ ਨੌਜਵਾਨਾਂ ਨੇ ਖੁਦ ਨੂੰ ਪੁਲੀਸ ਕਰਮਚਾਰੀ ਦੱਸਦਿਆਂ ਕਾਰ ਵਿੱਚ ਨਸ਼ਾ ਹੋਣ ਦਾ ਬਹਾਨਾ ਬਣਾਇਆ ਅਤੇ ਤਲਾਸ਼ੀ ਦੇ ਨਾਂ ‘ਤੇ ਨਗਦੀ ਲੈਕੇ ਮੌਕੇ ਤੋਂ ਫ਼ਰਾਰ ਹੋ ਗਏ।

ਕੁਲਵੰਤ ਸਿੰਘ ਨੇ ਦੋਸ਼ੀਆਂ ਦੀ ਕਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਪਕੜ ਨਹੀਂ ਸਕੇ।ਸੂਚਨਾ ਮਿਲਦੇ ਹੀ ਡੀ.ਐਸ.ਪੀ. ਕੋਟਕਪੂਰਾ ਸੰਜੀਵ ਕੁਮਾਰ ਅਤੇ ਥਾਣਾ ਸਦਰ ਕੋਟਕਪੂਰਾ ਦੇ ਐਸ.ਐਚ.ਓ. ਇੰਸਪੈਕਟਰ ਗੁਰਾਂਦਿੱਤਾ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ।

Leave a Reply

Your email address will not be published. Required fields are marked *