ਦਿਵਾਲੀ ਤੋਂ ਪਹਿਲਾਂ ਪੰਜਾਬ ’ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ

ਸੁਖਜਿੰਦਰ ਸਹੋਤਾ

ਅਜਨਾਲਾ (ਅੰਮ੍ਰਿਤਸਰ) 16 ਅਕਤੂਬਰ 2025:

ਦਿਵਾਲੀ ਤੋਂ ਠੀਕ ਪਹਿਲਾਂ ਪੰਜਾਬ ਨੂੰ ਹਿਲਾ ਦੇਣ ਦੀ ਇਕ ਵੱਡੀ ਸਾਜ਼ਿਸ਼ ਨੂੰ ਪੁਲਿਸ ਨੇ ਬੇਨਕਾਬ ਕਰ ਦਿੱਤਾ ਹੈ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਪਿੰਡ ਤੇੜੀ ਦੇ ਖੇਤਾਂ ਵਿਚੋਂ ਪੁਲਿਸ ਨੂੰ RDX ਅਤੇ ਤਿੰਨ ਹੈਂਡ ਗ੍ਰੇਨੇਡ ਮਿਲੇ ਹਨ।

ਇਹ ਖ਼ੁਲਾਸਾ ਦਰਸਾਉਂਦਾ ਹੈ ਕਿ ਸਰਹੱਦੀ ਇਲਾਕਿਆਂ ਰਾਹੀਂ ਪੰਜਾਬ ਵਿਚ ਫਿਰ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।ਮਿਲੀ ਜਾਣਕਾਰੀ ਮੁਤਾਬਕ, ਪਿੰਡ ਦੇ ਇਕ ਕਿਸਾਨ ਨੇ ਖੇਤ ਵਿੱਚ ਪਿਆ ਸੰਦੇਹਜਨਕ ਥੈਲਾ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਅਜਨਾਲਾ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਖੇਤਰ ਨੂੰ ਘੇਰਾਬੰਦੀ ਕਰਕੇ ਸੁਰੱਖਿਅਤ ਕੀਤਾ।

ਪੁਲਿਸ ਨੇ RDX ਨੂੰ ਰੇਤ ਦੇ ਬੈਗ ਨਾਲ ਕਵਰ ਕਰਕੇ ਬੰਬ ਡਿਸਪੋਜ਼ਲ ਸਕਵਾਡ ਨੂੰ ਸੱਦਾ ਦਿੱਤਾ। ਟੀਮ ਨੇ ਉੱਚ ਸਾਵਧਾਨੀ ਨਾਲ ਧਮਾਕੇਖੇਜ਼ ਸਮੱਗਰੀ ਨੂੰ ਆਪਣੇ ਕਬਜ਼ੇ ਵਿੱਚ ਲਿਆ।ਪਹਿਲੀ ਜਾਂਚ ਦੌਰਾਨ ਇਹ ਸੰਕੇਤ ਮਿਲੇ ਹਨ ਕਿ ਦਿਵਾਲੀ ਦੇ ਮੌਕੇ ਕਿਸੇ ਭੀੜਭਾੜ ਵਾਲੇ ਇਲਾਕੇ ਵਿੱਚ ਵੱਡਾ ਧਮਾਕਾ ਕਰਨ ਦੀ ਨੀਅਤ ਨਾਲ ਇਹ ਵਿਸਫੋਟਕ ਸਮੱਗਰੀ ਛੁਪਾਈ ਗਈ ਸੀ।

ਇਸ ਘਟਨਾ ਤੋਂ ਬਾਅਦ ਪੁਲਿਸ ਤੇ ਇੰਟੈਲੀਜੈਂਸ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਸਰਹੱਦੀ ਪੱਟੀ ’ਤੇ ਸਖ਼ਤ ਨਿਗਰਾਨੀ ਵਧਾ ਦਿੱਤੀ ਗਈ ਹੈ।

 

Leave a Reply

Your email address will not be published. Required fields are marked *