ਜਗਰਾਉਂ ਵਿੱਚ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਨੇ ਲਈ ਨੋਜਵਾਨ ਦੀ ਜਾਨ

News99punjab,

ਲੁਧਿਆਣਾ 01 ਨਵੰਬਰ 2025:

ਲੁਧਿਆਣਾ ਦੇ ਜਗਰਾਉਂ ਹਲਕੇ ਵਿੱਚ ਅੱਜ ਦਿਨ ਦਿਹਾੜੇ ਹੋਈ ਇੱਕ ਦਿਲ ਹਿਲਾ ਦੇਣ ਵਾਲੀ ਘਟਨਾ ਨੇ ਖੇਡ ਜਗਤ ਸਮੇਤ ਇਲਾਕੇ ਨੂੰ ਹਿੱਲਾ ਦਿੱਤਾ ਹੈ। ਹਰੀ ਸਿੰਘ ਰੋਡ ‘ਤੇ ਕੁਝ ਵਿਅਕਤੀਆਂ ਵਲੋਂ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ।

ਮ੍ਰਿਤਕ ਤੇਜਪਾਲ ਸਿੰਘ ਦੀ ਉਮਰ ਲਗਭਗ 25 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪਿੰਡ ਗਿੱਦੜਵਿੰਡੀ ਦਾ ਰਹਿਣ ਵਾਲਾ ਸੀ।ਐਸਐਸਪੀ ਜਗਰਾਉਂ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਤੇਜਪਾਲ ਦੀ ਪਿੰਡ ਰੂਮੀ ਦੇਹੀ ਦੇ ਰਹਿਣ ਵਾਲੇ ਹਨੀ ਰੂਮੀ ਅਤੇ ਕਾਲਾ ਰੂਮੀ ਨਾਲ ਕਾਫੀ ਸਮੇਂ ਤੋਂ ਨਿੱਜੀ ਰੰਜਿਸ਼ ਚੱਲ ਰਹੀ ਸੀ।

ਅੱਜ ਦੁਪਹਿਰ ਦੋਨਾਂ ਪੱਖਾਂ ਦਾ ਸੜਕ ਉੱਤੇ ਟਾਕਰਾ ਹੋ ਗਿਆ, ਜਿਸ ਦੌਰਾਨ ਗੋਲੀਆਂ ਚਲਾ ਦਿੱਤੀਆਂ ਗਈਆਂ। ਤੇਜਪਾਲ ਨੂੰ ਨਜ਼ਦੀਕ ਦੇ ਸਿਟੀ ਹਸਪਤਾਲ ਪਹੁੰਚਾਇਆ ਗਿਆ, ਪਰ ਉਸਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਧੜਕਨ ਬੰਦ ਕਰ ਦਿੱਤੀ।ਐਸਐਸਪੀ ਨੇ ਕਿਹਾ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।

ਮੁਲਜ਼ਮ ਵਾਈਟ ਸਵਿਫਟ ਕਾਰ ਵਿੱਚ ਫਰਾਰ ਹੋਏ ਹਨ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਕਾਰ ਵਿੱਚ ਦੋ ਤੋਂ ਤਿੰਨ ਹੋਰ ਸ਼ਖ਼ਸ ਵੀ ਮੌਜੂਦ ਸਨ।ਉਹਨਾਂ ਕਿਹਾ ਕਿ ਇਹ ਪੂਰਾ ਮਾਮਲਾ ਨਿੱਜੀ ਰੰਜਿਸ਼ ਦਾ ਲੱਗਦਾ ਹੈ ਪਰ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਜਲਦੀ ਹੀ ਸਾਰੇ ਮੁਲਜ਼ਮ ਕਾਬੂ ਆ ਜਾਣ ਦੀ ਉਮੀਦ ਹੈ।

Leave a Reply

Your email address will not be published. Required fields are marked *