ਲਲਿਤ ਕੁਮਾਰ
ਅੰਮ੍ਰਿਤਸਰ, 7 ਅਕਤੂਬਰ 2025:
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਰੂਹਾਨੀ ਰੌਣਕਾਂ ਤੇ ਸ਼ਾਨ ਦੀ ਵੀਰਾਸਤ ਦੇ ਦਰਸ਼ਨ ਹੋ ਰਹੇ ਹਨ। ਗੁਰਪੁਰਬ ਦੀਆਂ ਤਿਆਰੀਆਂ ਅਧੀਨ ਦਰਬਾਰ ਸਾਹਿਬ ਨੂੰ ਰੰਗ-ਬਿਰੰਗੀਆਂ ਲਾਈਟਾਂ, ਖੂਬਸੂਰਤ ਫੁੱਲਾਂ ਦੀ ਸਜਾਵਟ ਅਤੇ ਚਮਕਦੇ ਜਲ ਦਰਸ਼ਨ ਨਾਲ ਸੋਹਣਾ ਸਿੰਗਾਰ ਕੀਤਾ ਗਿਆ ਹੈ।

ਦੂਰ-ਦੂਰੋਂ ਆਏ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹੁੰਚ ਕੇ ਸ਼ਰਧਾ ਭਾਵ ਨਾਲ ਅਰਦਾਸਾਂ ਕਰ ਰਹੇ ਹਨ ਅਤੇ ਕੀਰਤਨ ਦਾ ਆਨੰਦ ਮਾਣ ਰਹੇ ਹਨ। ਇਸ ਪਾਵਨ ਅਵਸਰ ਨੂੰ ਹੋਰ ਵੀ ਰੰਗਤ ਦੇਣ ਲਈ ਕੱਲ੍ਹ ਸਵੇਰੇ 10 ਵਜੇ ਸ਼ਹਿਰ ਵਿੱਚ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਹਜ਼ਾਰਾਂ ਸਿੰਗੀਆਂ ਸ਼ਰਧਾਲੂਆਂ ਦੀ ਸ਼ਮੂਲੀਅਤ ਦੀ ਸੰਭਾਵਨਾ ਹੈ।

ਵਿਸ਼ਵ ਪ੍ਰਸਿੱਧ ਸ੍ਰੀ ਦਰਬਾਰ ਸਾਹਿਬ ਪਰਿਸਰ ਵਿਚ ਰੌਸ਼ਨੀ ਅਤੇ ਰੂਹਾਨੀ ਜਜ਼ਬੇ ਦੀ ਇਹ ਮਹਿਫ਼ਲ ਪਰਸੋਂ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਮੁੱਖ ਸਮਾਗਮ ਨਾਲ ਆਪਣੀ ਚਰਮ ਸੀਮਾ ‘ਤੇ ਪਹੁੰਚੇਗੀ। ਸੰਗਤਾਂ ਵਿੱਚ ਇਸ ਪਵਿੱਤਰ ਦਿਨ ਨੂੰ ਮਨਾਉਣ ਲਈ ਬੇਹੱਦ ਉਤਸ਼ਾਹ ਅਤੇ ਭਾਵੁਕਤਾ ਵੇਖਣ ਨੂੰ ਮਿਲ ਰਹੀ ਹੈ।

