ਕੋਟਕਪੂਰਾ ਸ਼ਹਿਰ ਦੇ ਸੀਵਰੇਜ ਨਿਕਾਸ ਲਈ 18 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ

ਸੁਖਜਿੰਦਰ ਸਹੋਤਾ,
ਕੋਟਕਪੂਰਾ 7 ਫਰਵਰੀ 2026:
 ਕੋਟਕਪੂਰਾ ਸ਼ਹਿਰ ਵਿੱਚ ਸੀਵਰੇਜ ਦੇ ਨਿਕਾਸ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦੇ ਸਥਾਈ ਹੱਲ ਲਈ ਪੰਜਾਬ ਸਰਕਾਰ ਵੱਲੋਂ ਲਗਭਗ 18 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸੀਵਰੇਜ ਪਾਈਪ ਲਾਈਨ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ। ਇਸ ਮਹੱਤਵਪੂਰਨ ਵਿਕਾਸ ਨਾਲ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਸ ਪ੍ਰੋਜੈਕਟ ਦਾ ਨੀਂਹ ਪੱਥਰ ਅਗਲੇ ਹਫ਼ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਰੱਖਿਆ ਜਾਵੇਗਾ। ਇਲਾਕਾ ਨਿਵਾਸੀਆਂ ਨੇ ਇਸ ਵੱਡੀ ਸਹੂਲਤ ਲਈ ਸਪੀਕਰ ਸੰਧਵਾਂ ਦਾ ਦਿਲੋਂ ਧੰਨਵਾਦ ਪ੍ਰਗਟ ਕੀਤਾ ਹੈ।
ਜਾਣਕਾਰੀ ਅਨੁਸਾਰ ਦੇਵੀ ਵਾਲਾ ਰੋਡ ਉੱਪਰ ਸਥਿਤ 8 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਤੋਂ ਟ੍ਰੀਟ ਹੋਇਆ ਸੀਵਰੇਜ ਪਾਣੀ ਪੁਰਾਣੇ ਸਲੱਜ ਕੈਰੀਅਰ ਰਾਹੀਂ ਭੇਜਿਆ ਜਾਂਦਾ ਸੀ, ਜੋ ਬਹੁਤ ਜ਼ਿਆਦਾ ਜਰਜਰ ਹੋ ਚੁੱਕਾ ਸੀ। ਇਸ ਕਾਰਨ ਅਕਸਰ ਪਾਈਪ ਲਾਈਨ ਟੁੱਟ ਜਾਣ ਨਾਲ ਗੰਦਾ ਪਾਣੀ ਨਾਲ ਲੱਗਦੇ ਖੇਤਾਂ ਵਿੱਚ ਭਰ ਜਾਂਦਾ ਸੀ, ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ, ਸ਼ਹਿਰ ਕੋਟਕਪੂਰਾ ਵਿੱਚ ਵੀ ਸੀਵਰੇਜ ਪਾਣੀ ਦੇ ਓਵਰਫਲੋ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਸਨ।
 ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਰਾਈਜ਼ਿੰਗ ਮੇਨ ਦਾ ਕੰਮ ਅਲਾਟ ਹੋ ਚੁੱਕਾ ਹੈ ਅਤੇ ਇਸ ਲਈ ਲੋੜੀਂਦੀ ਪਾਈਪ ਲਾਈਨ ਸਾਈਟ ‘ਤੇ ਪਹੁੰਚ ਰਹੀ ਹੈ। ਲਗਭਗ 5 ਕਿਲੋਮੀਟਰ ਲੰਬੀ ਇਸ ਨਵੀਂ ਪਾਈਪ ਲਾਈਨ ਦਾ ਕੰਮ 24 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਦੋਵਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਸ਼ਹਿਰ ਕੋਟਕਪੂਰਾ ਦੇ ਨਿਵਾਸੀ ਨਰਿੰਦਰ ਬੈੜ, ਨਰੇਸ਼ ਸਿੰਗਲਾ, ਅਰੁਣ ਚਾਵਲਾ, ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨਾ, ਰਵਿੰਦਰ ਕੁਮਾਰ ਗੋਇਲ, ਅਮਨਦੀਪ ਸਿੰਘ ਬਾਬਾ, ਮਣੀ ਧਾਲੀਵਾਲ, ਗੁਰਮੀਤ ਸਿੰਘ ਆਰੇ ਵਾਲੇ, ਸਰਪੰਚ ਨਿਰਭੈ ਸਿੰਘ ਕੋਠੇ ਇੰਦਰ ਸਿੰਘ ਵਾਲਾ, ਪ੍ਰਣਾਮ ਸਿੰਘ ਦੇਵੀ ਵਾਲਾ, ਕਰਨੈਲ ਸਿੰਘ ਦੇਵੀ ਵਾਲਾ, ਸਰਪੰਚ ਜਗਸੀਰ ਸਿੰਘ ਕੋਠੇ ਦਿਹਾਤੀ, ਸਰਪੰਚ ਨਿਰਭੈ ਸਿੰਘ ਦੇਵੀ ਵਾਲਾ, ਜੋਰਵਾਰ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਡਿੰਪਲ ਸਿੰਘ ਘੁਲੀਆਨੀ, ਜਸਕਰਨ ਸਿੰਘ ਢਿੱਲੋ, ਵੇਦ ਪ੍ਰਕਾਸ਼, ਬਲਜੀਤ ਸਿੰਘ ਸੰਧੂ ਬੂਥ ਇੰਚਾਰਜ, ਮਿਹਰ ਸਿੰਘ ਚਾਨੀ, ਰੋਮਾ ਬਰਾੜ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਸ਼ੇਰ ਸਿੰਘ ਚਾਨੀ, ਹੈਪੀ ਚਾਨਾ, ਗੁਰਪਿਆਰ ਸਿੰਘ, ਕੁਲਦੀਪ ਮਾਣਕ, ਰਤਨ ਲਾਲ, ਓਮ ਪ੍ਰਕਾਸ਼ ਸ਼ਰਮਾ, ਸਤਦੀਪ ਗੋਇਲ, ਰਾਜ ਬੱਤਰਾ, ਸਿਮਰਨਜੀਤ ਸਿੰਘ, ਹਰਮੀਤ ਹੈਪੀ, ਹਰਪ੍ਰੀਤ ਸਿੰਘ ਮੁਹਾਰ ਆਦਿ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਕੋਟਕਪੂਰਾ ਅਤੇ ਆਸ-ਪਾਸ ਦੇ ਇਲਾਕਿਆਂ ਲਈ ਬਹੁਤ ਵੱਡੀ ਰਾਹਤ ਸਾਬਤ ਹੋਵੇਗਾ।

Leave a Reply

Your email address will not be published. Required fields are marked *