ਜਲੰਧਰ, 8 ਅਕਤੂਬਰ (ਨਿਊਜ ਡੈਸਕ):
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਾਲੰਧਰ ਦਾ ਦੌਰਾ ਕਰਨਗੇ। ਇਸ ਮੌਕੇ ਉਹ ਰਾਜ ਵਿਚ 5000 ਕਰੋੜ ਰੁਪਏ ਦੀ ਲਾਗਤ ਨਾਲ ਪਾਵਰ ਟ੍ਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਕੰਮਾਂ ਦੀ ਸ਼ੁਰੂਆਤ ਕਰਨਗੇ।ਦਰਅਸਲ, ਕੇਜਰੀਵਾਲ ਅੱਜ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਆ ਰਹੇ ਹਨ।
ਇਹ ਵੀ ਪੜ੍ਹੋ:ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਹੈਲਥਕੇਅਰ ਸਕਿਲ ਡਿਵੈਲਪਮੈਂਟ ਦੇ ਖੇਤਰ ‘ਚ ਨਵਾਂ ਮੀਲ ਪੱਥਰ ਸਥਾਪਿਤ
ਕੋਸ ਮਿਨਾਰ: ਸ਼ੇਰ ਸ਼ਾਹ ਸੂਰੀ ਮਾਰਗ ਦੀ ਵਿਰਾਸਤਕ ਨਿਸ਼ਾਨੀ
ਜਾਣਕਾਰੀ ਮੁਤਾਬਕ, ਅੱਜ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿੱਚ ‘ਵਨ ਇੰਡੀਆ 2025 ਨੈਸ਼ਨਲ ਕਲਚਰਲ ਫੈਸਟਿਵਲ’ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਾਓਣਗੇ।ਵੀਰਵਾਰ ਨੂੰ ਕੇਜਰੀਵਾਲ ਤੇ ਸੀਐਮ ਮਾਨ ਵੱਲੋਂ ਰਾਜ ਵਿੱਚ 3100 ਨਵੇਂ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਹੜੇ 184 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣਗੇ। ਉਸੇ ਦਿਨ ਦੁਪਹਿਰ ਚੰਡੀਗੜ੍ਹ ਵਿਚ ਦੋਵੇਂ ਨੇਤਾ ਮਿਲ ਕੇ ‘ਐਂਟਰਪ੍ਰਿਨਿਊਰਸ਼ਿਪ ਮਾਈਂਡਸੈਟ ਕੋਰਸ’ ਦਾ ਵੀ ਉਦਘਾਟਨ ਕਰਨਗੇ।
