ਅੰਤਰ-ਜਿਲ੍ਹਾ ਸ਼ਾਤਿਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, ਗਿਰੋਹ ਵਿੱਚ ਸ਼ਾਮਿਲ 03 ਮਹਿਲਾਵਾ ਸਮੇਤ ਕੁੱਲ 06 ਦੋਸ਼ੀ ਕੀਤੇ ਕਾਬੂ

ਸੁਖਜਿੰਦਰ ਸਹੋਤਾ,

ਫਰੀਦਕੋਟ, 21 ਫਰਵਰੀ 2026:
ਸ਼੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਜੀ ਦੇ ਨਿਰਦੇਸ਼ਾ ਤਹਿਤ ਮਾੜੇ ਅਨਸਰਾ ਖਿਲਾਫ ਜੀਰੋ ਟਾਲਰੈਸ ਨੀਤੀ ਤਹਿਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਸ਼੍ਰੀਮਤੀ ਨਿਲਾਬਰੀ ਜਗਦਲੇ ਆਈ.ਜੀ ਫਰੀਦੋਕਟ ਰੇਜ ਜੀ ਦੀ ਰਹਿਨੁਮਾਈ ਹੇਠ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਚੋਰੀ ਦੀਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਇੱਕ ਵੱਡੇ ਅੰਤਰ-ਜਿਲ੍ਹਾ ਸ਼ਾਤਿਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਉਹਨਾ ਦੇ ਕਬਜੇ ਵਿੱਚੋ ਚੋਰੀ ਕੀਤੀ ਨਕਦੀ ਅਤੇ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਗ੍ਰਿਫਤਾਰ ਕੀਤੇ ਦੋਸ਼ੀਆ ਦੀ ਪਹਿਚਾਣ ਮੰਗਲ ਸਿੰਘ ਉਰਫ ਅਕਾਸ਼ (ਵਾਸੀ ਫਿਰੋਜਪੁਰ), ਨਿਰਮਲਾ ਦੇਵੀ (ਵਾਸੀ ਫਿਰੋਜਪੁਰ), ਰੀਟਾ ਰਾਣੀ (ਵਾਸੀ ਫਾਜਿਲਕਾ), ਪੱਪੂ ਸਿੰਘ ਉਰਫ ਤੋਤੀ (ਵਾਸੀ ਫਾਜਿਲਕਾ), ਸੀਤਾ ਰਾਣੀ (ਜਿਲਾ ਫਿਰੋਜਪੁਰ) ਅਤੇ ਵੀਰ ਸਿੰਘ ਉਰਫ ਵੀਰੂ (ਵਾਸੀ ਫਿਰੋਜਪੁਰ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋ ਦੋਸ਼ੀਆ ਪਾਸੋ ਚੋਰੀ ਕੀਤੇ 02 ਲੱਖ 20 ਹਜਾਰ ਰੁਪਏ ਅਤੇ ਚੋਰੀ ਕੀਤਾ .32 ਬੋਰ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਮਿਤੀ 07 ਫਰਵਰੀ ਨੂੰ ਜੈਤੋ ਵਿਖੇ ਮੌਜੂਦ ਤੇਲ ਦੀ ਫੈਕਟਰੀ ਵਿੱਚੋ 15 ਲੱਖ 50 ਹਜਾਰ ਰੁਪਏ ਨਕਦ ਅਤੇ ਇੱਕ ਰਿਵਾਲਵਰ .32 ਬੋਰ ਤੇ ਕੁੱਝ ਜਰੂਰੀ ਦਸਤਾਵੇਜ ਚੋਰੀ ਹੋਣ ਘਟਨਾ ਬਾਰੇ ਜਾਣਕਾਰੀ ਹਾਸਿਲ ਹੋਈ ਸੀ। ਜਿਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਨੰਬਰ 29 ਮਿਤੀ 07.02.2026 ਅ/ਧ 331(4), 305 ਬੀ.ਐਨ.ਐਸ ਦਰਜ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।

ਜਿਸ ਦੌਰਾਨ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸ਼੍ਰੀ ਇਕਬਾਲ ਸਿੰਘ ਡੀ.ਐਸ.ਪੀ ਜੈਤੋ ਅਤੇ ਸ਼੍ਰੀ ਅਵਤਾਰ ਸਿੰਘ ਡੀ.ਐਸ.ਪੀ(ਇੰਨਵਸੈਟੀਗੇਸ਼ਨ) ਫਰੀਦਕੋਟ ਦੀ ਨਿਗਰਾਨੀ ਹੇਠ ਥਾਣਾ ਜੈਤੋ ਅਤੇ ਸੀ.ਆਈ.ਏ ਸਟਾਫ ਦੀਆ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਦੋਸ਼ੀਆ ਦਾ ਭਾਲ ਸ਼ੁਰੂ ਕੀਤੀ ਗਈ।

ਜਿਸ ਦੌਰਾਨ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਇਸ ਵਿੱਚ ਸ਼ਾਮਿਲ ਮੰਗਲ ਸਿੰਘ ਉਰਫ ਅਕਾਸ਼ (ਵਾਸੀ ਫਿਰੋਜਪੁਰ), ਨਿਰਮਲਾ ਦੇਵੀ (ਵਾਸੀ ਫਿਰੋਜਪੁਰ), ਰੀਟਾ ਰਾਣੀ (ਵਾਸੀ ਫਾਜਿਲਕਾ) ਨੂੰ ਮਿਤੀ 20 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ।

ਜਿਸ ਉਪਰੰਤ ਇਸ ਵਿੱਚ ਸ਼ਾਮਿਲ 03 ਹੋਰ ਦੋਸ਼ੀਆ ਪੱਪੂ ਸਿੰਘ ਉਰਫ ਤੋਤੀ (ਵਾਸੀ ਫਾਜਿਲਕਾ), ਸੀਤਾ ਰਾਣੀ (ਜਿਲਾ ਫਿਰੋਜਪੁਰ) ਅਤੇ ਵੀਰ ਸਿੰਘ ਉਰਫ ਵੀਰੂ (ਵਾਸੀ ਫਿਰੋਜਪੁਰ) ਨੂੰ ਵੀ ਮਿਤੀ 21 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਦੋਸ਼ੀਆ ਪਾਸੋ ਜੈਤੋ ਦੀ ਫੈਕਟਰੀ ਵਿੱਚੋ ਚੋਰੀ ਕੀਤੇ 02 ਲੱਖ 20 ਹਜਾਰ ਰੁਪਏ ਅਤੇ ਚੋਰੀ ਕੀਤਾ .32 ਬੋਰ ਰਿਵਾਲਵਰ ਵੀ ਬਰਾਮਦ ਕੀਤਾ ਗਿਆ।

ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਸੁਰੂਆਤੀ ਜਾਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਇੱਕ ਸ਼ਾਤਿਰ ਚੋਰ ਗਿਰੋਹ ਸੀ, ਜੋ ਕਿ ਪੰਜਾਬ ਦੇ ਵੱਖ-ਵੱਖ ਜਿਲਿਆ ਅੰਦਰ ਚੋਰੀ ਦੀਆ ਵਾਰਦਾਤਾ ਨੂੰ ਅੰਜਾਮ ਦਿੰਦਾ ਸੀ, ਇਹ ਵਿੱਚ ਸ਼ਾਮਿਲ ਮਹਿਲਾਵਾ ਵੱਲੋ ਦਿਨ ਸਮੇ ਫੈਕਟਰੀਆ, ਦੁਕਾਨਾ ਅਤੇ ਘਰਾ ਦੀ ਜਾਸੂਸੀ ਕੀਤੀ ਜਾਦੀ ਸੀ, ਜਿਸ ਉਪਰੰਤ ਰਾਤ ਸਮੇ ਦੋਸ਼ੀਆ ਵੱਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਦਾ ਸੀ।

ਉਹਨਾ ਦੱਸਿਆ ਕਿ ਇਸ ਮਾਮਲੇ ਦੀ ਰੋਚਿਕ ਗੱਲ ਇਹ ਸੀ ਕਿ ਇਸ ਗਿਰੋਹ ਇੰਨਾ ਸ਼ਾਤਿਰ ਸੀ ਕਿ ਇਹਨਾ ਵੱਲੋ ਤਫਤੀਸ਼ ਨੂੰ ਗੁੰਮਰਾਹ ਕਰਨ ਲਈ ਚੋਰੀ ਦੌਰਾਨ ਕੈਮਰਿਆ ਵਿੱਚ ਜਾਣ ਬੁੱਝ ਕੇ ਆਪਣੇ ਮੋਬਾਇਲ ਫੋਨਾ ਦੀ ਵਰਤੋ ਕਰਨ ਦਾ ਦਿਖਾਵਾ ਕੀਤਾ ਗਿਆ, ਜੋ ਕਿ ਅਸਲ ਵਿੱਚ ਏਅਰਪਲੇਨ ਮੋਡ ਪਰ ਰੱਖੇ ਹੋਏ ਸਨ। ਇਸਤੋ ਇਲਾਵਾ ਦੋਸ਼ੀਆ ਵੱਲੋ ਖੱਬੀ ਲੱਤ ਵਿੱਚ ਸਰੀਰਕ ਤੌਰ ਤੇ ਅਪਾਹਜ ਬਣ ਕੇ ਜਾਚ ਨੂੰ ਭਟਕਾਉਣ ਦੀ ਦੀ ਕੋਸ਼ਿਸ਼ ਕੀਤੀ ਗਈ।

ਉਹਨਾ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵੱਲੋ ਪਹਿਲਾ ਵੀ ਫਿਰੋਜਪੁਰ ਅਤੇ ਮੋਗਾ ਜਿਲ੍ਹੇ ਅੰਦਰ ਚੋਰੀ ਦੀਆ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋ ਇਲਾਵਾ ਜੈਤੋ ਵਿਖੇ ਚੋਰੀ ਦੀ ਵਾਰਦਾਤ ਦੌਰਾਨ ਵਰਤੀ ਗੱਡੀ ਵੀ ਇਹਨਾ ਵੱਲੋ ਫਿਰੋਜਪੁਰ ਵਿੱਚੋ ਚੋਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਇਹਨਾ ਵੱਲੋ ਜੈਤੋ ਵਿਖੇ ਸ਼ਥਿਤ ਇੱਕ ਹੋਰ ਫੈਕਟਰੀ ਵਿੱਚ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਜਾ ਰਹੀ ਸੀ।
ਜਦ ਇਹਨਾ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾ ਇਹ ਸਾਹਮਣੇ ਆਇਆ ਕਿ ਇਸ ਗਿਰੋਹ ਵਿੱਚ ਸ਼ਾਮਿਲ ਮੰਗਲ ਸਿੰਘ ਉਰਫ ਅਕਾਸ਼ ਦੇ ਖਿਲਾਫ ਪਹਿਲਾ ਵੀ 02 ਮਾਮਲੇ ਦਰਜ ਰਜਿਸਟਰ ਹਨ।

1 ਮੁਕੱਦਮਾ ਨੰਬਰ 240 ਮਿਤੀ 01.09.2023 ਅ/ਧ 21ਬੀ/29/61/85 ਐਨ ਡੀ ਪੀ ਐਸ ਐਕਟ ਥਾਣਾ ਸਿਵਲ ਲਾਈਨ ਬਠਿੰਡਾ
2 ਮੁਕੱਦਮਾ ਨੰਬਰ 215 ਮਿਤੀ 04.12.2023 ਅ/ਧ 21/29/61/85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਜਲਾਲਬਾਦ ਜਿਲਾ ਫਾਜਿਲਕਾ

ਐਸ.ਐਸ.ਪੀ ਫਰੀਦਕੋਟ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਦੀਆ ਟੀਮਾਂ ਵੱਲੋ ਦੋਸ਼ੀਆ ਨੂੰ ਟਰੇਸ ਕਰਨ ਲਈ ਸਖਤ ਮਿਹਨਤ ਦਾ ਸਬੂਤ ਦਿੰਦੇ ਹੋਏ ਲਗਭਗ 120 ਕਿਲੋਮੀਟਰ ਚੱਲ ਕੇ ਵੱਖ ਵੱਖ ਰਸਤਿਆ ਵਿੱਚੋ ਦੀ ਹੁੰਦੇ ਹੋਏ ਵੱਖ ਵੱਖ ਥਾਵਾ ਅਤੇ ਸੀ ਸੀ ਟੀ ਵੀ ਕੈਮਰਿਆ ਦੀ ਜਾਚ ਕੀਤੀ ਗਈ। ਜਿਸ ਦੌਰਾਨ ਜੈਤੋ ਅੰਦਰ ਨਿਊ ਪੋਜੈਕਟ ਰਾਹੀ ਸੀ.ਸੀ.ਟੀ.ਵੀ ਕੈਮਰਿਆ ਦੀ ਮਦਦ ਨਾਲ ਚੋਰੀ ਦੌਰਾਨ ਵਰਤੀ ਗਈ ਗੱਡੀ ਦਾ ਨੰਬਰ ਟ੍ਰੇਸ ਕਰਨ ਵਿੱਚ ਮਦਦ ਮਿਲੀ।
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਸ਼ਾਮਿਲ ਹੋਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਕਾਰਵਾਈਆ ਜਾਰੀ ਹਨ ਅਤੇ ਉਹਨਾ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤੋ ਇਲਾਵਾ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾਂ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ।
ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।

Leave a Reply

Your email address will not be published. Required fields are marked *